Thursday, May 14, 2020

ਜੇਕਰ ਸਮਾਜ ਸੇਵੀ ਜਥੇਬੰਦੀਆਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਬਾਹ ਨਾ ਫੜਦੇ ਤਾਂ ਅੱਜ ਹਾਲਾਤ ਬੇਹੱਦ ਨਾਜ਼ੁਕ ਹੁੰਦੇ

ਫਗਵਾੜਾ,13 ਮਈ (ਕੁਨਾਲ )-ਅਰਦਾਸ ਵੈੱਲਫੇਅਰਸੁਸਾਇਟੀ ਰਜਿ. ਫਗਵਾੜਾ ਜ਼ਮੀਨੀ ਪੱਧਰ ਤੇ ਲੋੜਵੰਦ ਲੋਕਾਂ ਦੀ ਸ਼ਨਾਖ਼ਤ ਕਰਕੇ  ਪ੍ਰਧਾਨ ਜਤਿੰਦਰ ਬੌਬੀ ਦੀ ਅਗਵਾਈ ਹੇਠ ਅਤੇ ਫਗਵਾੜਾ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਸਾਵਧਾਨੀ ਨਾਲ ਪਾਲਣਾ ਕਰਦੇ ਹੋਏ । ਸਹਿਯੋਗੀ ਸੱਜਣਾ ਦੇ ਵੱਡਮੁੱਲੇ ਸਹਿਯੋਗ ਨਾਲ ਕੋਵਿਡ-19 ਕੋਰੋਨਾ ਵਾਇਰਸ ਆਫਤ 'ਚ ਸਰਕਾਰ ਵੱਲੋਂ ਲਾਗੂ ਲਾਕਡਾਊਨ ਕਰਫਿਊ ਦੀ ਵਜਾ ਨਾਲ ਬੇਰੁਜ਼ਗਾਰ ਹੋ ਕੇ ਘਰਾਂ 'ਚ ਰਹਿਣ ਨੂੰ ਮਬੂਰ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਉਹਨਾਂ ਦੇ ਘਰਾਂ ਦਾ ਚੁੱਲ੍ਹਾ ਬਾਲਣ ਲਈ ਵੱਡੀ ਪੱਧਰ ਤੇ ਰਾਸ਼ਨ ਦੀ ਵੰਡ ਕਰ ਰਹੀ ਹੈ । ਜਿਸ ਤਹਿਤ ਅਰਦਾਸ ਵੈੱਲਫੇਅਰ ਸੁਸਾਇਟੀ ਵੱਲੋਂ ਚੌੜਾ ਖੂਹ ਮੰਦਰ ਮੇਹਲੀ ਗੇਟ ਫਗਵਾੜਾ ਵਿਖੇ 75 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਹ ਸੁਸਾਇਟੀ ਹੁਣ ਤੱਕ ਲਗਭਗ 1100 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਚੁੱਕੀ ਹੈ । ਪ੍ਰਧਾਨ ਜਤਿੰਦਰ ਬੌਬੀ ਨੇ ਕਿਹਾ ਹੁਣ ਸੁਸਾਇਟੀ ਵੱਲੋਂ ਇਕ ਨਵੀ ਰਾਸ਼ਨ ਵੰਡ ਨੀਤੀ ਸ਼ੁਰੂ ਕੀਤੀ ਗਈ ਹੈ ਜਿਸ ਵਿਚ ਸ਼ਹਿਰ ਦੇ ਹਰ ਮੁਹੱਲੇ ਵਿੱਚੋਂ ਲੋੜਵੰਦ ਲੋਕਾਂ ਦੀ ਸ਼ਨਾਖ਼ਤ ਕਰਕੇ ਉਹਨਾਂ ਨੂੰ ਰਾਸ਼ਨ ਵੰਡਿਆ ਜਾਵੇਗਾ ਅੱਜ ਲਾਬਿਆਂ ਮੁਹੱਲਾ ਅਤੇ ਸੱਤ  ਕਰਤਾਰੀਆਂ ਮੁਹੱਲੇ ਦੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ । ਆਉਣ ਵਾਲੇ ਸਮੇਂ ‘ਚ ਬਾਕੀ ਰਹਿੰਦੇ ਲੋੜਵੰਦਾਂ ਨੂੰ ਵੀ ਇਸੇ ਤਰਾ ਰਾਸ਼ਨ ਦੀ ਵੰਡ ਕੀਤੀ ਜਾਵੇਗੀ । ਉਹਨਾਂ ਮੀਡੀਆ ਦੇ ਮਾਧਿਅਮ ਨਾਲ ਸੰਦੇਸ਼ ਦਿੱਤਾ ਕਿ ਪ੍ਰਵਾਸੀ ਭਾਰਤੀਆਂ ਦੀ ਮਦਦ ਲਈ ਮੈਂ ਅਤੇ ਮੇਰੇ ਟੀਮ ਮੈਂਬਰ ਹਾਜ਼ਰ ਹਨ । ਜੇ ਕਿਸੇ ਨੂੰ ਵੀ ਕੋਈ ਪ੍ਰਵਾਸੀ ਮਜ਼ਦੂਰ ਮਿਲਦਾ ਹੈ ਜਿਸਨੂੰ ਮਦਦ ਦੀ ਲੋੜ ਹੋਵੇ ਉਹ ਤੁਰੰਤ ਸਾਡੀ ਸੁਸਾਇਟੀ ਨਾਲ ਸੰਪਰਕ ਕਰੇ ਲੋੜਵੰਦ ਤੱਕ ਤੁਰੰਤ ਉਹਨਾਂ ਵੱਲੋਂ ਮਦਦ ਪਹੁੰਚਾਈ ਜਾਵੇਗੀ । ਜਤਿੰਦਰ ਬੌਬੀ ਨੇ ਕਿਹਾ ਦੋ-ਤਿਹਾਈ ਤੋਂ ਜ਼ਿਆਦਾ ਲੋਕ ਆਪਣੀ ਰੋਜ਼ੀ-ਰੋਟੀ ਦੇ ਸਾਧਨਾਂ ਤੋਂ ਹੱਥ ਧੋ ਬੈਠੇ ਹਨ। ਉੱਥੇ ਹੀ ਜਿਨ੍ਹਾਂ ਲੋਕਾਂ ਕੋਲ ਰੁਜ਼ਗਾਰ ਬਚਿਆ ਹੈਉਨ੍ਹਾਂ ਦੀ ਕਮਾਈ 'ਚ ਭਾਰੀ ਕਮੀ ਆਈ ਹੈ। ਆਲਮ ਇਹ ਹੈ ਕਿ ਅੱਧੇ ਤੋਂ ਵੱਧ ਘਰਾਂ 'ਚ ਕੁੱਲ ਆਮਦਨ ਤੋਂ ਇੱਕ ਹਫ਼ਤੇ ਭਰ ਦਾ ਜ਼ਰੂਰੀ ਸਮਾਨ ਖਰੀਦਣਾ ਵੀ ਮੁਸ਼ਕਲ ਹੋ ਰਿਹਾ ਹੈ। ਲਾਕਡਾਊਨ ਕਾਰਨ ਨਾ ਸਿਰਫ਼ ਵੱਡੀਆਂ ਕੰਪਨੀਆਂ 'ਚ ਕੰਮ ਠੱਪ ਹੋ ਗਿਆ ਹੈਸਗੋਂ ਇਸ ਦੀ ਮਦਦ ਨਾਲ ਚੱਲ ਰਹੇ ਸਵੈ-ਰੁਜ਼ਗਾਰ ਦੇ ਸਾਰੇ ਕੰਮ-ਧੰਦੇ ਵੀ ਬੰਦ ਹੁੰਦੇ ਜਾ ਰਹੇ ਹਨ । ਸਰਕਾਰ ਵੱਲੋਂ ਕਿਸੇ ਕਿਸਮ ਦੀ ਕੋਈ ਡਾਕਟਰੀ ਸਹੂਲਤ ਨਹੀਂ ਦਿੱਤੀ ਗਈਮਾਸਕਸੈਨੇਟਾਈਜ਼ਰ ਨਹੀ ਦਿੱਤੇ ਗਏ । ਇਹ ਚਿੰਤਾ ਦਾ ਇੱਕ ਵੱਡਾ ਕਾਰਨ ਹੈ । ਚੇਅਰਮੈਨ ਤਜ਼ਿੰਦਰ ਬਾਵਾ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਕਰਨਾ ਹੀ ਸਰਬ ਉੱਤਮ ਪਰੋਪਕਾਰ ਹੈ । ਜਿਸ ਤੇ ਚਲਦੇ ਹੋਏ ਸਾਨੂੰ ਸਾਰਿਆਂ ਨੂੰ ਕੋਰੋਨਾ ਸੰਕਟ ਦੌਰਾਨ ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ । ਜਾਤ-ਪਾਤ ਤੋਂ ਉਪਰ ਉੱਠ ਕੇ ਕੋਰੋਨਾ ਆਫਤ ਦੌਰਾਨ ਹਰ ਲੋੜਵੰਦ ਦੀ ਆਪਣੀ ਸਮਰੱਥਾ ਮੁਤਾਬਕ ਸੰਭਵ ਸਹਾਇਤਾ ਕਰਨ ਦੀ ਅਪੀਲ ਕੀਤੀ । ਪ੍ਰਧਾਨ ਜਤਿੰਦਰ ਬੌਬੀ ਅਤੇ ਚੇਅਰਮੈਨ ਤਜ਼ਿੰਦਰ ਬਾਵਾ ਆਪਣੀ ਟੀਮ ਨੂੰ ਨਾਲ ਲੈ ਕੇ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਰਹੇ ਹਨ ਉਨ੍ਹਾਂ ਇਸ ਨੇਕ ਮੁਹਿੰਮ ਨਾਲ ਜੁੜਨ ਲਈ ਐਨ.ਆਰ.ਆਈ ਅਤੇ ਮਦਦ ਕਰਨ ਦੇ ਸਮਰੱਥ ਵੀਰਾ-ਭੈਣਾਂ ਨੂੰ ਅੱਗੇ ਆ ਕੇ ਮਦਦ ਕਰਨ ਦੀ ਅਪੀਲ ਕੀਤੀ ਤਾਂ ਜੋ ਲੋੜਵੰਦ ਅਤੇ ਗਰੀਬ ਪਰਿਵਾਰ ਭੁੱਖਾ ਨਾ ਸੌਵੇ । ਇਸ ਮੌਕੇ ਹੋਰਨਾ ਤੋਂ ਇਲਾਵਾ ਜਤਿੰਦਰ ਬੌਬੀਤਜ਼ਿੰਦਰ ਬਾਵਾ,ਮਨੀਸ਼ ਜੱਸਲ ਹਨੀਤੇ ਸਮੁੱਚੀ ਟੀਮ ਮੈਂਬਰ  ਹਾਜ਼ਰ  ਸੀ ।

0 Comments:

Post a Comment

please do not enter any spam link in the comment Box.