ਕੋਰੋਨਾ ਵਾਇਰਸ (ਕੋਵਿਡ-19) ਮਹਾਂਮਾਰੀ ਨੂੰ ਖਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਨਿੱਜੀ ਸੁਆਰਥਾਂ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ ਹੈ। ਫਗਵਾੜਾ ਵਿਚ ਦਾਨੀ ਸ਼ਖ਼ਸੀਅਤਾਂ ਦੀ ਕੋਈ ਘਾਟ ਨਹੀਂ ਅਤੇ ਖੁਸ਼ੀ ਦੀ ਗੱਲ ਹੈ ਕਿ ਸਾਰੀਆਂ ਹੀ ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਦਾਨੀ ਸੱਜਣਾ ਦੇ ਸਹਿਯੋਗ ਨਾਲ ਇਸ ਸੰਕਟ ਸਮੇਂ ਆਪਸੀ ਤਾਲਮੇਲ ਨਾਲ ਕੰਮ ਕਰ ਰਹੀਆਂ ਹਨ। ਡਾਕਟਰੀ ਅਮਲਾ, ਸੈਨੀਟੇਸ਼ਨ ਕਰਮਚਾਰੀ, ਪੁਲਿਸ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਜਿਸ ਤਨਦੇਹੀ ਨਾਲ ਕੋਰੋਨਾ ਦੇ ਖਿਲਾਫ ਜਿੰਦਗੀ ਖਤਰੇ ਵਿਚ ਪਾ ਕੇ ਜੰਗ ਲੜ ਰਹੇ ਹਨ ਉਹ ਵੀ ਕਾਬਿਲੇ ਤਾਰੀਫ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਲੋਕਾਂ ਦੀ ਜਾਗਰੁਕਤਾ ਅਤੇ ਸਰਕਾਰ ਦੀ ਵਧੀਆ ਕਾਰਗੁਜਾਰੀ ਦੇ ਚਲਦੇ ਦੋ-ਤਿੰਨ ਜਿਲਿਆਂ ਨੂੰ ਛੱਡ ਕੇ ਕੋਰੋਨਾ ਵਾਇਰਸ ਦਾ ਪ੍ਰਕੋਪ ਨਾਮ ਮਾਤਰ ਹੈ। ਜੇਕਰ ਅਸੀਂ ਸਾਰੇ ਇਸੇ ਤਰਾਂ ਲਾਕਡਾਉਨ ਕਰਫਿਊ ਦੇ ਨਿਯਮਾਂ ਦਾ ਪਾਲਣ ਕਰਦੇ ਰਹੇ ਤਾਂ ਯਕੀਨੀ ਤੌਰ ਤੇ 3 ਮਈ ਤੋਂ ਬਾਅਦ ਹਾਲਾਤ ਬਿਲਕੁਲ ਕੰਟ੍ਰੋਲ ਵਿਚ ਹੋਣਗੇ ਅਤੇ ਕਰਫਿਉ ਦੀ ਲੋੜ ਨਹੀਂ ਰਹੇਗੀ।
Friday, April 24, 2020
Subscribe to:
Post Comments (Atom)
0 Comments:
Post a Comment
please do not enter any spam link in the comment Box.