Friday, April 24, 2020

ਫਗਵਾੜਾ ਵਾਸੀ 6 ਮਹੀਨੇ ਦੀ ਕੱਲ ਰਿਪੋਰਟ ਆਈ ਸੀ ਪੋਸਟਿਵ ਹੋਈ ਮੌਤ



ਪੰਜਾਬ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਭਗ 250 ਤੋਂ ਵੱਧ ਹੋ ਗਈ ਹੈ। ਇਨ੍ਹਾਂ 'ਚੋਂ 49 ਲੋਕ ਠੀਕ ਹੋਣ ਮਗਰੋਂ ਘਰ ਜਾ ਚੁੱਕੇ ਹਨਜਦਕਿ ਸੂਬੇ 'ਚ ਕੋਰੋਨਾ ਵਾਇਰਸ 16 ਲੋਕਾਂ ਦੀ ਜਾਨ ਲੈ ਚੁੱਕਾ ਹੈ। ਕੱਲ ਚੰਡੀਗੜ੍ਹ ਪੀ.ਜੀ.ਆਈ 'ਚ ਫਗਵਾੜਾ ਵਾਸੀ 6 ਮਹੀਨੇ ਦੀ ਬੱਚੀ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਬੱਚੀ ਦੇ ਦਿਲ 'ਚ ਸੁਰਾਖ ਸੀ ਅਤੇ 9 ਅਪ੍ਰੈਲ ਨੂੰ ਪੀ.ਜੀ.ਆਈ 'ਚ ਦਾਖਲ ਕਰਵਾਇਆ ਸੀ। ਲੜਕੀ ਦੇ ਮਾਪਿਆਂ ਨੇ ਜ਼ਾਹਰ ਕੀਤਾ ਹੈ ਕਿ ਲੜਕੀ ਨੂੰ ਹਸਪਤਾਲ 'ਚ ਕੋਰੋਨਾ ਵਾਇਰਸ ਦਾ ਸੰਕਰਮਣ ਹੋਇਆ ਹੈ। ਦੱਸ ਦਈਏ ਕਿ ਲੜਕੀ ਨੂੰ ਪਿਛਲੇ ਦੋ ਦਿਨਾਂ ਤੋਂ ਇਨਫੈਕਸ਼ਨ ਹੋ ਰਿਹਾ ਸੀ। ਅਜਿਹੀ ਸਥਿਤੀ 'ਚ ਬੱਚੀ ਦਾ ਕੋਰੋਨਾ ਵਾਇਰਸ ਦੀ ਜਾਂਚ ਲਈ ਸੈਂਪਲ ਲਿਆ ਸੀ। ਬੁੱਧਵਾਰ ਦੁਪਹਿਰ ਉਸ ਦੀ ਰਿਪੋਰਟ ਪਾਜ਼ੀਟਿਵ ਆਈ । ਜਾਣਕਾਰੀ ਮੁਤਾਬਕ ਬੱਚੀ ਪੀ.ਜੀ.ਆਈ. 'ਚ ਬੱਚਿਆਂ ਦੀ ਓ.ਪੀ.ਡੀ. ਐਡਵਾਂਸ ਪੀਡੀਆਟ੍ਰਿਕ ਸੈਂਟਰ 'ਚ ਭਰਤੀ ਸੀ। ਬੱਚੀ ਨੂੰ ਹਾਰਟ ਸਰਜਰੀ ਲਈ ਭਰਤੀ ਕੀਤਾ ਗਿਆ ਸੀ। ਬੱਚੀ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਤੋਂ ਬਾਅਦ ਡਾਕਟਰਨਰਸ ਅਤੇ ਸਫ਼ਾਈ ਕਰਮਚਾਰੀ ਸਮੇਤ 25 ਲੋਕਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ । ਨਾਲ ਹੀ ਵਾਰਡ 'ਚ ਐਡਮਿਟ ਸਾਰੇ ਬੱਚਿਆਂ ਨੂੰ ਉੱਥੋਂ ਸ਼ਿਫਟ ਕਰ ਦਿੱਤਾ ਗਿਆ ਹੈ। ਅਤੇ ਬੱਚੀ ਦੇ ਮਾਤਾ-ਪਿਤਾ ਦਾ ਵੀ ਕੋਰੋਨਾ ਟੈਸਟ ਕਿਤਾ ਗਿਆ ਸੀ ਜਿਸ ਦੀ ਰਿਪੋਰਟ ਨੇਗਿਟੇਵ ਆਈ ਹੈ ।

0 Comments:

Post a Comment

please do not enter any spam link in the comment Box.