Friday, June 5, 2020

ਮਾਂ-ਬਾਪ ਜਾਗਰੂਕ ਹੋ ਰਹੇ ਹਨ,ਜੋ ਕੁਝ ਧੱਕਾ ਸਕੂਲਾ ਵੱਲੌ ਬੱਚਿਆਂ ਅਤੇ ਉਸ ਦੇ ਘਰਦਿਆਂ ਨਾਲ ਹੋ ਰਿਹਾ

ਸੋਸ਼ਲ ਮੀਡੀਆ ਤੇ ਵੀਡੀਓ ਦੇਖ ਕੇ ਵਧੀਆ ਵੀ ਲੱਗਾ ਹੁਣ ਮਾਂ-ਬਾਪ ਜਾਗਰੂਕ ਹੋ ਰਹੇ ਹਨ,ਜੋ ਕੁਝ ਧੱਕਾ ਬੱਚਿਆਂ ਅਤੇ ਉਸ ਦੇ ਘਰਦਿਆਂ ਨਾਲ ਹੋ ਰਿਹਾ ਹੈ ਉਸ ਬਾਰੇ ਸੋਚ ਕੇ ਬੁਰਾ ਵੀ ਬਹੁਤ ਲੱਗ ਰਿਹਾ,ਪਰ ਸੋਚ ਕੇ ਦੇਖੋ ਤੁਹਾਨੂੰ ਨਹੀਂ ਲੱਗਦਾ ਸਰਕਾਰ ਕੋਲ ਗੁਹਾਰ ਲਗਾਉਣ ਨਾਲ ਜਾਂ ਸਕੂਲ ਅੱਗੇ  ਪ੍ਰੋਟੈਸਟ ਕਰਨ ਨਾਲ ਇਹ ਮਸਲਾ ਹੱਲ ਨਹੀਂ ਹੋਣ ਵਾਲਾ, ਕਿਉਂਕਿ ਸਕੂਲ ਵਾਲਿਆਂ ਦੇ ਮੂੰਹ ਖੂਨ ਲੱਗ ਚੁੱਕੇ ਹਨ ਉਹ ਚਾਹੇ ਸਾਲਾਨਾ ਅਡਮਿਸ਼ਨ ਨੂੰ ਲੈ ਕੇ ਹੋਵੇ ਫੰਡ ਨੂੰ ਲੈ ਕੇ ਹੋਵੇ ਫੀਸਾਂ ਨੂੰ ਲੈ ਕੇ ਹੋਵੇ ਯੂਨੀਫਾਰਮ ਨੂੰ ਲੈ ਕੇ ਹੋਏ ਕਿਤਾਬਾਂ ਨੂੰ ਲੈ ਕੇ ਹੋਵੇ ਯਾ ਫੇਰ ਸਕੂਲ ਬੈਗ ਪੈਨ ਪੈਂਸਲ ਹੀ ਹੋਵੇ ਬਹੁਤੇ ਸਕੂਲਾਂ ਨੇ ਆਪਣੇ ਸਕੂਲ ਵਿੱਚ ਹੀ ਇਹ ਦੁਕਾਨਦਾਰੀਆਂ ਖੋਲ੍ਹੀਆਂ ਹੋਈਆਂ ਹਨ,ਤਾਂ ਜੋ ਵੀ ਮੁਨਾਫ਼ਾ ਆਵੇ ਸਿਰਫ ਸਕੂਲ ਨੂੰ ਆਵੇ ਬਾਹਰ ਕੋਈ ਬੰਦਾ ਨਾ ਕਮਾ ਸਕੇ । ਇਸ ਦਾ ਮਤਲਬ ਇਹ ਨਹੀਂ ਕਿ ਸਬ ਪ੍ਰਾਈਵੇਟ ਸਕੂਲ ਇਹ  ਕੰਮ ਕਰ ਰਹੇ ਹਨ, ਪਰ ਜੋ ਕਰ ਰਹੇ ਹਨ ਉਨ੍ਹਾਂ ਨਾਲ ਬਾਕੀ ਪ੍ਰਾਈਵੇਟ ਸਕੂਲਾਂ ਦਾ ਵੀ ਨਾਮ ਬਦਨਾਮ ਹੋ ਰਿਹਾ ਹੈ । ਇਸ ਵਿੱਚ ਕੁਝ ਹੱਦ ਤੱਕ ਗਲਤੀ ਮਾਂ-ਬਾਪ ਦੀ ਵੀ ਹੈ ਅਸੀਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਨਾ ਪਾ ਕੇ ਪ੍ਰਾਈਵੇਟ ਸਕੂਲਾਂ ਵਿੱਚ ਪਾਉਂਦੇ ਹਾਂ ਸਾਡਾ ਸਭ ਦਾ ਤੇ ਸਮਾਜ ਦਾ ਸੋਚਣਾ ਹੈ, ਕਿ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਈ ਵਧੇਰੇ ਵਧੀਆ ਹੁੰਦੀ ਹੈ ਅਤੇ ਇੰਗਲਿਸ਼ ਮੀਡੀਅਮ ਵਿੱਚ ਪੜ੍ਹਨ ਨਾਲ ਜਦੋਂ ਬੱਚਾ ਚਾਰ ਬੰਦਿਆਂ ਵਿੱਚ ਇੰਗਲਿਸ਼ ਵਿੱਚ ਗੱਲ ਕਰੇਗਾ ਤਾਂ ਮਾਂ ਬਾਪ ਦਾ ਸਟੇਟਸ  ਵੱਧੇਗਾ,ਇਹ ਸੋਚ ਨੂੰ ਬੱਸ ਬਦਲਣ ਦੀ ਲੋੜ ਹੈ ਕੀ ਸਰਕਾਰੀ ਸਕੂਲਾਂ ਵਿਚ ਜੋ ਬੱਚੇ ਪੜ੍ਹਦੇ ਹਨ ਉਹ ਅੱਗੇ ਜਾ ਕੇ ਅਫਸਰ ਨਹੀਂ ਲੱਗਦੇ ਜੋ ਫ਼ੀਸ, ਡੋਨੇਸ਼ਨਾਂ ਖਰਚਾ ਅਸੀਂ ਪ੍ਰਾਈਵੇਟ ਸਕੂਲਾਂ ਨੂੰ ਦਿੰਦੇ ਹਾਂ  ਉਹ ਸਰਕਾਰੀ ਸਕੂਲਾਂ ਨਹੀਂ ਦੇ ਸਕਦੇ ਜੇ ਅਸੀਂ ਇਸ ਵੱਲ ਧਿਆਨ ਦੇਈਏ ਤਾਂ ਸਰਕਾਰੀ ਸਕੂਲ ਵੀ ਪ੍ਰਾਈਵੇਟ ਸਕੂਲਾਂ ਵਾਂਗ ਉੱਠ ਸਕਦੇ ਜ਼ਿਆਦਾਤਰ ਸਮਰੱਥ ਅਤੇ  ਖਰਚਾ ਕਰਨ ਦੇ ਯੋਗ ਪਰਿਵਾਰਾਂ ਦਾ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਨਾ ਪਾਉਣਾ ਇਹ ਹੀ ਪ੍ਰਾਈਵੇਟ ਸਕੂਲਾਂ ਦੇ ਲੁੱਟਾਂ ਖੋਹਾਂ ਦੇ ਹੌਂਸਲੇ ਬੁਲੰਦ ਕਰ ਰਿਹਾ ਹੈ ਕਿਉਂ ਨਾ ਸਭ ਮਿਲ ਕੇ ਇੱਕ ਹੋ ਜਾਈਏ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ 'ਚੋਂ ਕੱਢ ਕੇ ਸਰਕਾਰੀ ਸਕੂਲਾਂ ਵਿੱਚ ਐਡਮਿਸ਼ਨ ਕਰਵਾਈਏ ਉਹ ਸਰਕਾਰੀ ਸਕੂਲ ਵੀ ਪ੍ਰਾਈਵੇਟ ਸਕੂਲਾਂ ਵਾਂਗ ਖੜ੍ਹੇ ਹੋ ਸਕਦੇ ਹਨ ਜ਼ਰੂਰਤ ਹੈ ਇੱਕ ਪਹਿਲ ਕਰਨ ਦੀ ਕੀ ਤੁਸੀਂ ਸਭ ਪਹਿਲ ਕਰਨ ਲਈ ਤਿਆਰ ਹੋ.

0 Comments:

Post a Comment

please do not enter any spam link in the comment Box.